Image

| | | | | | | | | |

ਵੀਡੀਓ ਪਲੇਅਰ ਡਾਊਨਲੋਡ ਕਰੋ

Windows Media Player

Quicktime

ਲਿਲੂਇਟ ’ਚ ਪੂੰਜੀ ਨਿਵੇਸ਼ ਕਰੋ

ਅਨੂਠੇ ਉਤੇਜਕ ਅਨੁਭਵ ਲਈ ਆਉ। ਉਮਰ ਭਰ ਲਈ ਨਿਵੇਸ਼ ਕਰੋ

ਲਿਲੂਇਟ ਆਲੇ ਦੁਆਲੇ ਦੇ ਇਲਾਕਿਆਂ ਦੀ ਤਕਰੀਬਨ 5,000 ਦੀ ਵੱਸੋਂ ਨੂੰ ਸੇਵਾਵਾਂ ਪ੍ਰਦਾਨ ਕਰਦਾ ਹੈ ਅਤੇ ਸੰਤੁਲਤ ਤੇ ਜਾਰੀ ਰਹਿਣ ਵਾਲੇ ਵਾਧੇ ਦੇ ਪ੍ਰਗਤੀਸ਼ੀਲ ਸਿਧਾਂਤਾਂ ‘ਤੇ ਜ਼ੋਰ ਦਿੰਦਾ ਹੈ। ਇਹ ਡਿਵੈਲਪਮੈਂਟ ਨੂੰ ਉਥੇ ਉਤਸ਼ਾਹਤ ਕਰਦਾ ਹੈ ਜਿੱਥੇ ਇੰਫ੍ਰਾਸਟਰਕਚਰ ਸੇਵਾਵਾਂ ਪਹਿਲਾਂ ਹੀ ਦਿੱਤੀਆਂ ਜਾ ਚੁੱਕੀਆਂ ਹਨ ਅਤੇ ਜਿੱਥੇ ਭਰਤੀ ਪਾਉਂਣ ਤੇ ਰੀਡਿਵੈਲਪਮੈਂਟ ਵਾਸਤੇ ਪ੍ਰਾਪਰਟੀ ਉਪਲਬਧ ਹੈ।

ਕਮਿਊਨਿਟੀ ਪਲੈਨ ਜਿਸਨੂੰ ‘ਸਪੈਸ਼ਲ‘ ਮਿਥਿਆ ਗਿਆ ਹੈ, ਸੰਭਾਵਤ ਉਦਯੋਗਿਕ ਅਤੇ ਰਿਹਾਇਸ਼ੀ ਡਿਵੈਲਪਮੈਂਟ ਵਾਸਤੇ ਇਲਾਕਿਆਂ ਦੀ ਨਿਸ਼ਾਨਦੇਹੀ ਕਰਦੀ ਹੈ - 500 ਹੈਕਟੇਅਰ ਹਵਾਈ ਅੱਡੇ ‘ਤੇ ਅਤੇ 80 ਹੈਕਟੇਅਰ ਤੋਂ ਵੱਧ ਹੋਰ ਥਾਵਾਂ ‘ਤੇ। 1200 ਹੈਕਟੇਅਰ ਤੋਂ ਜ਼ਿਆਦਾ ਖੇਤੀ ਯੋਗ ਜ਼ਮੀਨ ਅੰਗੂਰ ਲਗਾਉਂਣ ਅਤੇ ਨਾਲ ਦੀ ਨਾਲ ਕਈ ਪ੍ਰਕਾਰ ਦੀਆਂ ਫਲਾਂ ਅਤੇ ਸਬਜ਼ੀਆਂ ਅਤੇ ਚਾਰੇ ਦੀਆਂ ਹੋਰ ਫਸਲਾਂ ਉਗਾਉਂਣ ਵਾਸਤੇ ਉਪਲਬਧ ਹੈ। ਘਰਾਂ ਅਤੇ ਪ੍ਰਾਪਰਟੀਆਂ ਦੀਆਂ ਕੀਮਤਾਂ ਬੜੀਆਂ ਵਾਜਬ ਰੱਖੀਆਂ ਗਈਆਂ ਹਨ।

ਕਮਿਊਨਿਟੀ ਹਾਈਵੇਅ 99 ਨਾਰਥ, ਹਾਈਵੇਅ 12 ਅਤੇ ਹਾਈਵੇਅ 40 ਦੇ ਜੰਕਸ਼ਨ ‘ਤੇ ਸਥਿਤ ਹੈ। ਇਸ ਨੂੰ ਸੀ ਐਨ ਰੇਲ ਦੀ ਫਰੇਟ ਸੇਵਾ ਦਿੱਤੀ ਗਈ ਹੈ ਜਿਹੜੀ ਇਸਨੂੰ ਉੱਤਰ ਵੱਲ ਪ੍ਰਿੰਸ ਜਾਰਜ ਅਤੇ ਦੱਖਣ ਵੱਲ ਵੈਨਕੂਵਰ ‘ਚ ਢੋਆ ਢੁਆਈ ਦੇ ਹੋਰ ਸਾਧਨਾਂ ਨਾਲ ਜੋੜਦੀ ਹੈ। ਹਵਾਈ ਅੱਡਾ ਪੱਕੀ ਕੀਤੀ ਹੋਈ ਹਵਾਈ ਪਟੜੀ ਨਾਲ ਲੈਸ ਹੈ ਜਿਹੜੀ 18,100 ਕਿਲੋਗਰਾਮ/40,000 ਪੌਂਡ ਤੱਕ ਦੇ ਪ੍ਰਾਈਵੇਟ ਜਹਾਜ਼ਾਂ, ਆਧੁਨਿਕ ਵਪਾਰਕ ਜੈੱਟਾਂ ਅਤੇ ਟਰਬੋ-ਪ੍ਰਾਪ ਏਅਰਕਰਾਫਟਾਂ ਲਈ ਬਣਾਈ ਗਈ ਹੈ।

ਇੱਥੇ ਵਾਈਨਯਾਰਡ, ਵਾਈਨ ਇੰਡਸਟਰੀ, ਡੈਸਟੀਨੇਸ਼ਨ ਰਿਜ਼ੋਰਟ/ਗੌਲਫ ਕੋਰਸ, ਈਕੋ-ਲਾਜ ਬਣਾਉਂਣ ਅਤੇ ਵਿਸਤ੍ਰਿਤ ਐਡਵੈਂਚਰ ਪੈਕੇਜ ਪੇਸ਼ ਕਰਨ ਵਾਸਤੇ ਮੌਕੇ ਮੌਜ਼ੂਦ ਹਨ। ਰੀਟੇਲ ਟਰੇਡ ਅਤੇ ਸਰਵਿਸ ਸੈਕਟਰਾਂ ‘ਚ ਨੌਕਰੀਆਂ ਦੇ ਹੋਰ ਵਧੀਕ ਮੌਕੇ ਮੌਜ਼ੂਦ ਹਨ। ਲਿਊਇਟ ਦਾ ਖੇਤਰ ਐਬੁਰਿਜਨਲ ਸਭਿਆਚਾਰ ਅਤੇ ਇਤਿਹਾਸ ਪੱਖੋਂ ਅਮੀਰ ਹੈ ਅਤੇ ਸਥਾਨਿਕ St’at’imc ਲੋਕ ਸਭਿਅਚਾਰਕ ਟੂਰਿਜ਼ਮ ਦੇ ਕਾਰੋਬਾਰੀ ਉੱਦਮਾਂ ‘ਚ ਅਗਾਂਹ ਵਧ ਰਹੇ ਹਨ।

ਲਿਲੂਇਟ ਦੀ ਵੈਨਕੂਵਰ ਅਤੇ ਹੋਰ ਵੱਡੇ ਕੇਂਦਰਾਂ ਨਾਲ ਨਿਕਟਤਾ ਟੈਲੀਕਮਿਊਟਰਾਂ ਅਤੇ ਐਂਟਰਪ੍ਰਨਿਓਰਾਂ ਵਾਸਤੇ ਬਰਾਬਰ ਇਕ ਆਦਰਸ਼ਕ ਹੋਮ ਬੇਸ ਹੈ।

ਕਮਿਊਨਿਟੀ ‘ਚ ਇਕ ਸੈਕੰਡਰੀ ਸਕੂਲ, ਦੋ ਐਲੀਮੈਂਟਰੀ ਸਕੂਲ, ਥਾਂਪਸਨ ਰਿਵਰਜ਼ ਯੂਨੀਵਰਸਿਟੀ, ਇਕ ਲਾਇਬਰੇਰੀ, ਇਕ ਹਸਪਤਾਲ, ਮੈਡੀਕਲ ਕਲੀਨਿਕ ਅਤੇ ਡੈਂਟਲ ਕਲੀਨਿਕ ਮੌਜ਼ੂਦ ਹਨ। ਸੈੱਲ ਫੋਨ ਅਤੇ ਹਾਈਸਪੀਡ ਇੰਟਰਨੈੱਟ ਸੇਵਾਵਾਂ ਉਪਲਬਧ ਹਨ। ਭਰੋਸੇਯੋਗ ਅਤੇ ਘੱਟ ਮੁੱਲ ਦੀ ਊਰਜਾ ਸੂਬੇ ਦੀ ਜਨਤਕ ਮਾਲਕੀ ਵਾਲੀ ਐਨਰਜੀ ਯੁਟਿਲਟੀ ਵੱਲੋਂ ਮੁਹੱਈਆ ਕੀਤੀ ਜਾਂਦੀ ਹੈ।

ਇੱਥੋਂ ਦੇ ਵਸਨੀਕ ਪੂਰਨ ਰੂਪ ‘ਚ ਚੱਲ ਰਹੇ ਆਧੁਨਿਕ ਰਿਕਰੀਏਸ਼ਨ ਸੈਂਟਰ ਦਾ ਅਨੰਦ ਮਾਣਦੇ ਹਨ ਜਿਸ ‘ਚ ਏਰੀਨਾ, ਸਵਿੰਮਿੰਗ ਪੂਲ, ਸਕੁਆਸ਼ ਕੋਰਟਾਂ, ਜਿਮਨੇਜ਼ੀਅਮ ਅਤੇ ਵੇਟਰੂਮ ਮੌਜ਼ੂਦ ਹਨ। ਇਕ ਕਰਲਿੰਗ ਰਿੰਕ, ਸਕੇਟਬੋਰਡ ਪਾਰਕ, ਸਾਫਟਬਾਲ ਫੀਲਡ, ਮਾਊਟੇਨ ਬਾਈਕਿੰਗ ਟਰੇਲ, ਪਾਰਕਾਂ ਤੇ ਹੋਰ ਸੁਵਿਧਾਵਾਂ ਵੀ ਇਕ ਸਿਹਤਮਈ ਜੀਵਨਜਾਚ ਵਿਚ ਆਪਣਾ ਯੋਗਦਾਨ ਪਾਉਂਦੀਆਂ ਹਨ।

ਆਕਰਸ਼ਣ ਵਾਲੀਆਂ ਹੋਰ ਵਿਸ਼ੇਸ਼ਤਾਈਆਂ ਹਨ:

  • ਗਰਮੀਆਂ ‘ਚ 38 ਦਰਜ਼ੇ ਸੈਲਸੀਅਸ ਔਸਤਨ ਉੱਚ ਤਾਪਮਾਨ ਅਤੇ 25 ਦਰਜ਼ੇ ਸੈਲਸੀਅਸ ਔਸਤਨ ਹੇਠਲਾ ਤਾਪਮਾਨ
  • ਸਰਦੀਆਂ ‘ਚ 5 ਦਰਜ਼ੇ ਸੈਲਸੀਅਸ ਔਸਤਨ ਉੱਚ ਤਾਪਮਾਨ ਅਤੇ -8 ਦਰਜ਼ੇ ਸੈਲਸੀਅਸ ਔਸਤਨ ਹੇਠਲਾ ਤਾਪਮਾਨ
  • ਔਸਤਨ 190 ਕੋਹਰਾ-ਰਹਿਤ ਦਿਨ
  • ਸੁੱਕੇ ਧੁੱਪ ਵਾਲੇ 300 ਦਿਨ
  • ਪ੍ਰਤੀ ਸਾਲ 290 ਮਿਲੀਮੀਟਰ ਔਸਤਨ ਬਾਰਸ਼
  • ਪ੍ਰਤੀ ਸਾਲ 32 ਸੈਂਟੀਮੀਟਰ ਔਸਤਨ ਬਰਫਬਾਰੀ

ਲਿਲੂਇਟ ਜ਼ਿਲੇ ‘ਚ ਇਕਨਾਮਿਕ ਡਿਵੈਲਪਮੈਂਟ ਅਫਸਰ ਨਵੇਂ ਬਿਜ਼ਨਸਾਂ ਨੂੰ ਲਿਆ ਕੇ, ਬਿਜ਼ਨਸਾਂ ਦੀ ਉਨ੍ਹਾਂ ਦੇ ਪਾਸਾਰ ਅਤੇ ਪੁਨਰ ਸਥਾਪਨ ‘ਚ ਸਹਾਇਤਾ ਕਰਕੇ ਅਤੇ ਲਿਲੂਇਟ ਦੇ ਆਰਥਿਕ ਤੇ ਬਿਜ਼ਨਸ ਵਾਤਾਵਰਣ ਬਾਰੇ ਜਾਣਕਾਰੀ ਮੁਹੱਈਆ ਕਰਕੇ ਬਿਜ਼ਨਸ ਵਿਕਾਸ ਨੂੰ ਪ੍ਰਫੁਲਤ ਕਰਦਾ ਹੈ।

ਵਧੇਰੇ ਜਾਣਕਾਰੀ ਲਈ www.lillooetbc.ca ‘ਤੇ ਜਾ ਕੇ ਲਿਲੂਇਟ ਜ਼ਿਲੇ ਦਾ ਵੈਬਸਾਈਟ ਚੈੱਕ ਕਰੋ ਜਾਂ ਸੰਪਰਕ ਕਰੋ:

Jerry Sucharyna – ਇਕਨਾਮਿਕ ਡਿਵੈਲਪਮੈਂਟ ਅਫਸਰ
PO Box 610,
615 Main Street,
Lillooet, BC, V0K 1V0
 
ਫੋਨ: 250.256.4289
ਫੈਕਸ: 250.256.4288

ਵੀਡੀਓ ਵੇਖੋ